ਹਰਦੀਪ ਪੁਰੀ ਨੇ ਸੰਸਦ 'ਚ ਕਿਹਾ- ਸਪੇਨ 'ਚ ਪੈਟਰੋਲ 58% ਮਹਿੰਗਾ ਹੋਇਆ, ਭਾਰਤ 'ਚ ਸਿਰਫ 5 ਫੀਸਦੀ

Mar 14,2022

ਰੂਸ ਅਤੇ ਯੂਕਰੇਨ ਵਿਚਾਲੇ ਜੰਗ ਕਾਰਨ ਕੌਮਾਂਤਰੀ ਬਾਜ਼ਾਰ 'ਚ ਕੱਚੇ ਤੇਲ ਦੀਆਂ ਕੀਮਤਾਂ 'ਚ ਉਤਰਾਅ-ਚੜ੍ਹਾਅ ਜਾਰੀ ਹੈ। ਹਾਲਾਂਕਿ ਇਸ ਦਾ ਭਾਰਤ 'ਚ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ (Petrol-Diesel Price) 'ਤੇ ਕੋਈ ਅਸਰ ਨਹੀਂ ਪਿਆ ਹੈ।

ਖਦਸ਼ਾ ਜਤਾਇਆ ਜਾ ਰਿਹਾ ਸੀ ਕਿ 5 ਸੂਬਿਆਂ 'ਚ ਵਿਧਾਨ ਸਭਾ ਚੋਣਾਂ ਤੋਂ ਬਾਅਦ ਪੈਟਰੋਲ-ਡੀਜ਼ਲ ਦੀਆਂ ਕੀਮਤਾਂ ਵਧ ਸਕਦੀਆਂ ਹਨ। ਇਸ ਦੇ ਨਾਲ ਹੀ ਪੈਟਰੋਲੀਅਮ ਅਤੇ ਕੁਦਰਤੀ ਗੈਸ ਮੰਤਰੀ ਹਰਦੀਪ ਸਿੰਘ ਪੁਰੀ (Hardeep Singh Puri)  ਨੇ ਸੋਮਵਾਰ ਨੂੰ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਨੂੰ ਲੈ ਕੇ ਸੰਸਦ 'ਚ ਬਿਆਨ ਦਿੱਤਾ ਹੈ।

ਅਮਰੀਕਾ 'ਚ ਤਾਂ ਪੈਟਰੋਲ 50 ਫੀਸਦੀ ਮਹਿੰਗਾ ਹੋਇਆ, ਭਾਰਤ 'ਚ ਸਿਰਫ 5 ਫੀਸਦੀ

ਕੇਂਦਰੀ ਮੰਤਰੀ ਨੇ ਰਾਜ ਸਭਾ ਵਿੱਚ ਕਿਹਾ, “ਮੇਰੇ ਕੋਲ ਅਮਰੀਕਾ, ਕੈਨੇਡਾ, ਜਰਮਨੀ, ਯੂਕੇ, ਫਰਾਂਸ, ਸਪੇਨ, ਸ੍ਰੀਲੰਕਾ ਅਤੇ ਭਾਰਤ ਲਈ ਤੁਲਨਾਤਮਕ ਅੰਕੜੇ ਹਨ। ਇਨ੍ਹਾਂ ਸਾਰੇ ਦੇਸ਼ਾਂ ਵਿੱਚ ਇਸ ਸਮੇਂ ਦੌਰਾਨ ਪੈਟਰੋਲ ਦੀਆਂ ਕੀਮਤਾਂ ਵਿੱਚ 50%, 55%, 58%, 55% ਦਾ ਵਾਧਾ ਹੋਇਆ ਹੈ। ਭਾਰਤ ਵਿੱਚ ਇਸ ਵਿੱਚ ਸਿਰਫ਼ 5% ਦਾ ਵਾਧਾ ਹੋਇਆ ਹੈ।

ਪੁਰੀ ਨੇ ਕਿਹਾ, “ਜਦੋਂ ਅਸੀਂ ਦੇਖਿਆ ਕਿ ਖਪਤਕਾਰਾਂ ਨੂੰ ਰਾਹਤ ਦੇਣ ਦੀ ਲੋੜ ਹੈ, ਤਾਂ ਪ੍ਰਧਾਨ ਮੰਤਰੀ ਨੇ 5 ਨਵੰਬਰ 2021 ਨੂੰ ਦਰਾਂ ਵਿੱਚ ਕਟੌਤੀ ਕੀਤੀ। ਅਸੀਂ ਕੁਝ ਕਦਮ ਚੁੱਕੇ ਹਨ ਅਤੇ ਹੋਰ ਕਦਮ ਚੁੱਕਣ ਲਈ ਤਿਆਰ ਹਾਂ। 9 ਰਾਜਾਂ ਨੇ ਅਜਿਹਾ ਨਹੀਂ ਕੀਤਾ। ਟੈਕਸ ਸਿਰਫ ਇਕ ਪਹਿਲੂ ਹੈ, ਸਾਨੂੰ ਖਪਤਕਾਰਾਂ ਨੂੰ ਰਾਹਤ ਦੇਣੀ ਹੈ।






Related Media